Thanx & Regards,
Kindi Somal
|
May 23, 2013, 09:25:13 PM by bathinda
Views: 214 | Comments: 0 why there's news of change of DGSE? any confirmation? ![]() May 23, 2013, 05:17:16 PM by reporter | Views: 150 | Comments: 0
ਹਾਈ ਸਕੂਲਾਂ ਦਾ ਸਮਾਂ ਵੀ ਤਬਦੀਲ, ਹੁਣ 8 ਤੋਂ 12:15 ਵਜੇ ਤੱਕ ਲੱਗਣਗੇ ਸਾਰੇ ਸਰਕਾਰੀ ਸਕੂਲ ![]() http://teachersinfo.in/php/viewforum.php?f=2 Evening News 23.5.13 ![]() May 23, 2013, 05:04:39 PM by reporter | Views: 115 | Comments: 0
News Source :babushahi.com ਕੁਝ ਇਸ ਤਰ੍ਹਾਂ ਹੀ ਵਾਪਰਿਆ ਸੀ ਇਤਹਾਸ ਚ.. ਇਤਿਹਾਸ ਦੁਹਰਾਇਆ ਜਾ ਰਿਹੈ ਸਿੱਖਿਆ ਵਿਭਾਗ ਚ.. ਮਾਮਲਾ ਮਲੂਕਾ ਤੇ ਪੰਨੂੰ ਦਾ ਗਗਨਦੀਪ ਸੋਹਲ ਚੰਡੀਗੜ੍ਹ, 22 ਮਈ : ਇੰਝ ਜਾਪ ਰਿਹੈ ਜਿਸ ਤਰ੍ਹਾਂ ਸਿੱਖਿਆ ਵਿਭਾਗ ਚ ਪੁਰਾਣਾ ਇਤਹਾਸ ਦੁਹਰਾਇਆ ਜਾ ਰਿਹਾ ਹੋਵੇ| ਪਿਛਲੇ ਕਾਫੀ ਸਮੇਂ ਤੋਂ ਅੰਦਰਖਾਤੇ ਚੱਲ ਰਿਹਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਡੀਜੀਐਸਈ ਕਾਹਨ ਸਿੰਘ ਪੰਨੂ ਦਰਮਿਆਨ ਟਕਰਾਅ ਚ ਜਿਥੇ ਮਲੂਕਾ ਸਿਧੇ ਤੇ ਅਸਿਧੇ ਤੌਰ ਤੇ ਪੰਨੂ ਤੇ ਹਮਲੇ ਬੋਲ ਰਹੇ ਹਨ, ਉਥੇ ਪੰਨੂ ਜੋ ਇਕ ਇਮਾਨਦਾਰ ਤੇ ਨਿਧੜਕ ਆਈਏਐਸ ਅਫਸਰ ਹਨ, ਆਪਣੇ ਕੰਮ ਨੂੰ ਤਰਜੀਹ ਦਿੰਦੇ ਹੋਏ, ਕੁਝ ਵੀ ਕਹਿਣ ਤੋਂ ਬਚ ਰਹੇ ਹਨ| ਬੀਤੇ ਦਿਨੀ ਸਿਖਿਆ ਵਿਭਾਗ ਵਲੋਂ ਸਕੂਲਾਂ ਚ ਭੇਜੀਆਂ ਅਸ਼ਲੀਲ ਕਿਤਾਬਾਂ ਦੇ ਮਾਮਲੇ ਤੇ ਮਲੂਕਾ ਨੇ ਆਪਣਾ ਬਚਾਅ ਕਰਦਿਆਂ ਡੀਜੀਐਸਈ ਪੰਨੂ ਤੇ ਨਿਸ਼ਾਨਾ ਵਿੰਨ੍ਹ ਦਿਤਾ ਹੈ, ਉਨ੍ਹਾਂ ਦਾ ਤਾਜਾ ਬਿਆਨ ਪੰਨੂ ਤੇ ਸਿੱਧੀ ਟਿੱਪਣੀ ਕਰ ਰਿਹਾ ਹੈ| ਦੋਵਾਂ ਦਰਮਿਆਨ ਚਲਦੀ ਕਸ਼ਮਕਸ਼ ਉਸ ਵਾਕਿਆ ਨੂੰ ਯਾਦ ਕਰਾਉਂਦੀ ਹੈ, ਜਦੋਂ ਪਿਛਲੇ ਡੀਜੀਐਸਈ ਕ੍ਰਿਸ਼ਨ ਕੁਮਾਰ ਜੋ ਕਿ ਪੰਨੂ ਦੀ ਹੀ ਤਰ੍ਹਾਂ ਇਕ ਇਮਾਨਦਾਰ ਤੇ ਕੰਮ ਨੂੰ ਤਰਜੀਹ ਦੇਣ ਵਾਲੇ ਅਫਸਰ ਸਨ, ਨੂੰ ਉਸ ਸਮੇਂ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਵਿਰੋਧ ਕਾਰਨ ਇਸ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਜਦਕਿ ਕੁਮਾਰ ਸਿਖਿਆ ਵਿਭਾਗ ਚ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੇ ਸਨ, ਉਨ੍ਹਾਂ ਨੂੰ ਜਾਣਾ ਪਿਆ ਸੀ| ਹੁਣ ਕੁਝ ਸਾਲ ਬਾਦ ਉਸ ਤਰ੍ਹਾਂ ਹੀ ਦੁਬਾਰਾ ਹੋ ਰਿਹਾ ਹੈ| ਫਰਕ ਸਿਰਫ ਐਨਾ ਹੈ ਕਿ ਇਸ ਵਾਰ ਇਮਾਨਦਾਰ ਤੇ ਕੰਮ ਕਰਨ ਵਾਲੇ ਕ੍ਰਿਸ਼ਨ ਕੁਮਾਰ ਦੀ ਜਗ੍ਹਾ ਨਿਧੜਕ ਤੇ ਬੇਬਾਕ ਕਾਹਨ ਸਿੰਘ ਪੰਨੂ ਡੀਜੀਐਸਈ ਹਨ ਤੇ ਦੂਜੇ ਪਾਸੇ ਸਿੱਖਿਆ ਮੰਤਰੀ ਮਲੂਕਾ ਹਨ, ਜੋ ਆਏ ਦਿਨ ਪੰਨੂ ਤੇ ਨਿਸ਼ਾਨੇ ਵਿੰਨਦੇ ਰਹਿੰਦੇ ਹਨ| ਸੱਚ ਇਹ ਹੈ ਕਿ ਪੰਨੂ ਨੇ ਹੁਣ ਤਕ ਸਿੱਖਿਆ ਵਿਭਾਗ ਚ ਕਰਾਂਤੀਕਾਰੀ ਸੁਧਾਰ ਕੀਤੇ ਹਨ ਤੇ ਜਿਸ ਤਰ੍ਹਾਂ ਵਿਗੜੇ ਅਧਿਆਪਕਾਂ ਤੇ ਸਕੂਲੀ ਕਰਮਚਾਰੀਆਂ ਨੂੰ ਉਹ ਸਿੱਧਾ ਕਰ ਰਹੇ ਸਨ, ਉਹ ਪਹਿਲਾਂ ਕਦੇ ਨਹੀਂ ਹੋਇਆ ਸੀ ਤੇ ਸ਼ਾਇਦ ਇਹੀ ਸਿਆਸੀ ਆਗੂਆਂ ਦੇ ਚਹੇਤਿਆਂ ਦੇ ਗਲੇ ਹੇਠ ਨਹੀਂ ਉਤਰ ਰਿਹਾ ਹੈ| ਖੈਰ ਸਿਖਿਆ ਮੰਤਰੀ ਨੇ ਤਾਜਾ ਹਮਲੇ ਚ ਇਸ ਮਾਮਲੇ ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਡੀਜੀਐਸਈ ਦੀ ਹਦਾਇਤ 'ਤੇ ਭਾਸ਼ਾ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਪਲਾਈ ਕੀਤੀਆਂ ਕਿਤਾਬਾਂ ਦਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਅੰਜਲੀ ਭਾਵੜਾ ਵੱਲੋਂ ਨਿਰੀਖਣ ਕਰਨ 'ਤੇ ਇਹ ਪਾਇਆ ਗਿਆ ਕਿ ਇਨ੍ਹਾਂ ਕਿਤਾਬਾਂ ਦੀ ਕੁਆਲਟੀ ਬਹੁਤ ਹੀ ਮਾੜੀ ਸੀ ਅਤੇ ਇਨ੍ਹਾਂ ਵਿੱਚੋਂ ਕੁਝ ਕਿਤਾਬਾਂ ਦੀ ਸਮੱਗਰੀ ਅਸ਼ਲੀਲ ਅਤੇ ਸਕੂਲੀ ਵਿਦਿਆਰਥੀਆਂ ਦੇ ਕੋਮਲ ਹਿਰਦਿਆਂ 'ਤੇ ਮਾੜਾ ਪ੍ਰਭਾਵ ਪਾਉਣ ਵਾਲੀ ਸੀ| ਬਿਆਨ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਸਪਲਾਈ ਕੀਤੀਆਂ ਗਈਆਂ 70 ਪ੍ਰਤੀਸ਼ਤ ਕਿਤਾਬਾਂ ਬੱਚਿਆਂ ਦੇ ਪੱਧਰ ਦੀਆਂ ਨਹੀਂ ਸਨ ਅਤੇ ਨਾ ਹੀ ਸਕੂਲੀ ਬੱਚਿਆਂ ਨਾਲ ਸਬੰਧਤ ਸਨ| ਸਿੱਖਿਆ ਮੰਤਰੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਵੱਲੋਂ ਕਿਤਾਬਾਂ ਬਿਨਾਂ ਚੈੱਕ ਕਰਨ ਦੇ ਅਤੇ ਬਿਨਾਂ ਕਮੇਟੀ ਬਣਾਏ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਸਕੂਲਾਂ ਵਿੱਚ ਸਪਲਾਈ ਕਰਨ ਦਾ ਹੁਕਮ ਦਿੱਤਾ ਗਿਆ| ਡਾਇਰੈਕਟਰ ਭਾਸ਼ਾ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਹੈ| ਇਸ ਸਾਰੇ ਮਾਮਲੇ ਦੀ ਪੜਤਾਲ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀ ਜਿਨ੍ਹਾਂ ਨੇ ਕਿਤਾਬਾਂ ਬਿਨਾਂ ਘੋਖਣ ਦੇ ਸਕੂਲਾਂ ਨੂੰ ਵੰਡੀਆਂ ਹਨ, ਦੀ ਵੀ ਜਵਾਬ ਤਲਬੀ ਕਰਨ ਦਾ ਹੁਕਮ ਦਿੱਤਾ ਹੈ| ਇਸ ਅਣਗਹਿਲੀ ਲਈ ਸੁਰਜੀਤ ਸਿੰਘ ਖੁਰਮ, ਜ਼ਿਲ੍ਹਾ ਭਾਸ਼ਾ ਅਫਸਰ ਬਠਿੰਡਾ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਗਿਆ ਹੈ| ਸਿੱਖਿਆ ਮੰਤਰੀ ਨੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ, ਪੰਜਾਬ ਅਧੀਨ 222 ਮੁੱਖ ਅਧਿਆਪਕਾਂ ਦੀ ਭਰਤੀ ਦੌਰਾਨ ਸਹੀ ਮਾਪਦੰਡ ਨਾ ਅਪਨਾਉਣ ਅਤੇ ਕੁਝ ਬੇਨਿਯਮੀਆਂ ਧਿਆਨ ਵਿੱਚ ਆਉਣ ਕਾਰਨ ਰੋਕ ਲਗਾ ਦਿੱਤੀ ਹੈ| ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਵਿਚਲੇ ਭਰਤੀ ਸੈੱਲ ਨੂੰ ਭੰਗ ਕਰ ਦਿੱਤਾ ਗਿਆ ਹੈ| ਖੈਰ ਜਿਸ ਤਰ੍ਹਾਂ ਪਹਿਲਾਂ ਮਲੂਕਾ ਨੇ ਪੰਨੂ ਦੇ ਬਿਆਨ ਜਾਰੀ ਕਰਨ ਤੇ ਪਬੰਦੀ ਲਗਾਈ ਤੇ ਹੁਣ ਇਹ ਕੰਮ ਕੀਤਾ ਗਿਆ ਹੈ, ਉਸ ਤੋਂ ਜਾਪ ਰਿਹੈ ਕਿ ਕਿਤੇ ਘੁਟਨ ਮਹਿਸੂਸ ਕਰਦਿਆਂ ਪੰਨੂ ਵੀ ਕ੍ਰਿਸ਼ਨ ਕੁਮਾਰ ਵਾਂਗ ਇਹ ਅਹੁਦਾ ਛੱਡਣ ਲਈ ਮਜਬੂਰ ਨਾ ਹੋ ਜਾਣ| ਪਰ ਇਕ ਗੱਲ ਪੁਖਤਾ ਹੈ ਕਿ ਪੰਜਾਬ ਚ ਸਿੱਖਿਆ ਦਾ ਹੇਠਲੇ ਪੱਧਰ ਤਕ ਡਿਗਿਆ ਮਿਆਰ ਚੁੱਕਣ ਚ ਪੰਨੂ ਦਾ ਯੋਗਦਾਨ ਅਹਿਮ ਹੈ ਤੇ ਇਸ ਮਿਆਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੰਨੁੰ ਵਰਗੇ ਅਫਸਰਾਂ ਦੀ ਹੀ ਪੰਜਾਬ ਨੂੰ ਲੋੜ ਹੈ|
|
Grievance Reply Regarding Attendance, Seniority & Salary By DGSE by kindi_somal
[Today at 11:22:05 AM] Re: letter regarding holidays (june)?????? pls upload by jassinder [Today at 10:21:59 AM] Re: ASIN KEHRE DEPARTMENT DE EMPLOYEE HAAN??????????????????? by soniadiwan [Today at 09:46:01 AM] Re: letter regarding holidays (june)?????? pls upload by bumrah [Today at 09:29:02 AM] Re: Morning News 24.5.13 by Administrator [Today at 08:51:23 AM]
There are no blog mods installed.
|